ਜਲੰਧਰ : ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਵਲੋਂ ਅੱਜ ਸ਼ਹਿਰ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ। ਉਨ੍ਹਾਂ ਸਬੰਧਿਤ ਵਿਭਾਗਾਂ ਨੂੰ ਇਨ੍ਹਾਂ ਪ੍ਰਾਜੈਕਟਾਂ ਨੂੰ ਨਿਰਧਾਰਿਤ ਸਮੇਂ ਅਨੁਸਾਰ ਮੁਕੰਮਲ ਕਰਨ ਵਿੱਚ ਤੇਜ਼ੀ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਵੱਖ-ਵੱਖ ਪ੍ਰਾਜੈਕਟਾਂ ਵਿੱਚ ਜਲੰਧਰ ਹਾਈਟਸ-2 ਤੋਂ ਪ੍ਰਤਾਪਪੁਰਾ ਤੱਕ 66 ਫੁੱਟੀ ਸੜਕ ਨੂੰ ਚੌੜਾ ਕਰਨਾ, ਸੜਕੀ ਨੈਟਵਰਕ ਜਿਸ ਵਿੱਚ ਸੜਕਾਂ ਦਾ 5 ਸਾਲ ਲਈ ਰੱਖ-ਰਖਾਵ, ਪਿੰਡ ਕਾਦੀਆਂਵਾਲੀ ਤੋਂ ਪਿੰਡ ਧਨਾਲ ਤੱਕ 1.84 ਕਿਲੋਮੀਟਰ ਤੱਕ ਸੜਕ ਅਤੇ ਪਿੰਡ ਫੋਲੜੀਵਾਲ ਤੋਂ ਕਾਦੀਆਂਵਾਲ ਤੱਕ 1.72 ਕਿਲੋਮੀਟਰ ਤੱਕ ਸੜਕ ਨੂੰ ਚੌੜਾ ਕਰਨਾ ਸ਼ਾਮਿਲ ਹੈ। ਡਿਪਟੀ ਕਮਿਸ਼ਨਰ ਨੇ ਸਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਕੇ ਇਸ ਸਬੰਧੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਜਾਵੇ।

