ਜਲੰਧਰ : ਅੰਕੁਰ ਗੁਪਤਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਚਲਾਏ CASO ਸਰਚ ਅਪ੍ਰੇਸ਼ਨ ਮੁਹਿਮ ਤਹਿਤ ਮਿਸ ਜਸਰੂਪ ਕੋਰ ਬਾਂਠ, ਆਈ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਹਦਾਇਤ ਤੇ ਕੰਵਰ ਵਿਜੈ ਪਾਲ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਪੈਸ਼ਲ ਬ੍ਰਾਂਚ ਜਲੰਧਰ-ਕਮ-ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਐਸ.ਆਈ. ਗੁਰਨਾਮ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਸਮੇਤ ਪੁਲਿਸ ਪਾਰਟੀ ਦੇ ਪਿੰਡ ਧਰਮੇ ਦੀਆਂ ਛੰਨਾ ਤੋ 50 ਕਿਲੋ 500 ਗ੍ਰਾਮ ਡੋਡੇ ਚੂਰਾ ਪੋਸਤ, ਪਿੰਡ ਵੇਹਰਾ ਤੋ 05 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਤੇ ਪਿੰਡ ਧਰਮੇ ਦੀਆ ਛਮਨਾ ਤੇ 6750 ਮਿ:ਲੀ: ਨਜਾਇਜ ਸ਼ਰਾਬ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੰਵਰ ਵਿਜੈ ਪਾਲ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਪੈਸ਼ਲ ਬ੍ਰਾਂਚ ਜਲੰਧਰ-ਕਮ-ਸਬ ਡਵੀਜਨ ਸ਼ਾਹਕੋਟ ਨੇ ਦੱਸਿਆ ਕਿ CASO ਸਰਚ ਅਪ੍ਰੇਸ਼ਨ ਮੁਹਿਮ ਤਹਿਤ ਪਿੰਡ ਧਰਮੇ ਦੀਆ ਛੰਨਾ ਤੋ ਦੋ ਨਸ਼ਾ ਸਮੱਗਲਰ ਗੁਰਮੀਤ ਸਿੰਘ ਪੁੱਤਰ ਪ੍ਰਿਥਾਂ ਸਿੰਘ ਵਾਸੀ ਧਰਮੇ ਦੀਆ ਛੰਨਾ ਥਾਣਾ ਮਹਿਤਪੁਰ ਤੇ ਸੰਦੀਪ ਸਿੰਘ ਉਰਫ ਸੋਨੂੰ ਪੁੱਤਰ ਰੇਸ਼ਮ ਸਿੰਘ ਵਾਸੀ ਕੁੱਲਗਹਿਣਾ ਥਾਣਾ ਸਿੱਧਵਾ ਬੇਟ ਪਾਸੇ 50 ਕਿਲੋ 500 ਗ੍ਰਾਮ ਡੋਡੇ ਚੂਰਾ ਪੋਸਤ ਤੇ ਇੱਕ ਮੋਟਰਸਾਈਕਲ ਪਲਸਰ ਬਿਨਾ ਨੰਬਰੀ ਬ੍ਰਾਮਦ ਕੀਤੇ। ਇਸ ਤੇ SI ਮਨਜਿੰਦਰ ਸਿੰਘ ਨੇ ਮੁਕੱਦਮਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ। ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 72 ਮਿਤੀ 21.06.2024 ਅ/ਧ 15(c)-61-85 NDPS Act ਥਾਣਾ ਮਹਿਤਪੁਰ ਦਰਜ ਕੀਤਾ ਗਿਆ।
ਇਸੇ ਤਰਾ ਹੀ SI ਮਨਜਿੰਦਰ ਸਿੰਘ ਵੱਲੋ CASO ਸਰਚ ਅਪ੍ਰੇਸ਼ਨ ਮੁਹਿਮ ਤਹਿਤ ਪਿੰਡ ਵੇਹਰਾ ਤੋਂ ਇੱਕ ਨਸ਼ਾ ਸਮੱਗਲਰ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸਤਨਾਮ ਸਿੰਘ ਵਾਸੀ ਵੇਹਰਾ ਥਾਣਾ ਮਹਿਤਪੁਰ ਪਾਸੇ 05 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕੀਤੇ। ਜਿਸਤੇ SI ਮਨਜਿੰਦਰ ਸਿੰਘ ਨੇ ਮੁਕੱਦਮਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ।
ਇਸੇ ਤਰਾ ਏ.ਐਸ.ਆਈ. ਦਵਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋ ਪਿੰਡ ਧਰਮੇ ਦੀਆ ਛੰਨਾ ਮਹਿਤਪੁਰ ਤੋ 01 ਅੋਰਤ ਨਸ਼ਾ ਸਮੱਗਲਰ ਲਖਵਿੰਦਰ ਕੋਰ ਪਤਨੀ ਸੇਵਕ ਸਿੰਘ ਵਾਸੀ ਬਾਕਰ ਦੀਆ ਛੰਨਾ ਥਾਣਾ ਸਿੱਧਵਾ ਬੇਟ ਹਾਲ ਵਾਸੀ ਧਰਮੇ ਦੀਆ ਛੰਨਾ ਥਾਣਾ ਮਹਿਤਪੁਰ ਪਾਸੋ ਇੱਕ ਕੈਨੀ ਪਲਾਸਟਿਕ ਜਿਸ ਵਿੱਚ 6750 ਮਿ:ਲੀ: ਨਜਾਇਜ ਸ਼ਰਾਬ ਬ੍ਰਾਮਦ ਕੀਤੀ। ਜਿਸਤੇ ਏ.ਐਸ.ਆਈ. ਦਵਿੰਦਰ ਸਿੰਘ ਨੇ ਮੁਕੱਦਮਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ। ਦੋਸੀ ਦੇ ਖਿਲਾਫ ਮੁੱਕਦਮਾ ਨੰ. 71 ਮਿਤੀ 21.06.2024 ਅ/ਧ 61-1-14 ਐਕਸਾਈਜਿ ਐਕਟ ਥਾਣਾ ਮਹਿਤਪੁਰ ਦਰਜ ਕੀਤਾ ਗਿਆ।
ਬ੍ਰਾਮਦਗੀ-1. 50 ਕਿਲੋ 500 ਗ੍ਰਾਮ ਡੋਡੇ ਚੂਰਾ ਪੋਸਤ ਤੇ ਇੱਕ ਮੋਟਰਸਾਈਕਲ ਪਲਸਰ ਬਿਨਾ ਨੰਬਰੀ
- 6750 ਮਿ:ਲੀ: ਨਜਾਇਜ ਸ਼ਰਾਬ
