ਜਲੰਧਰ: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੋਟਰਾਂ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜੋ ਲੋਕ ਸਭਾ ਹਲਕੇ ਦੀਆਂ ਵੋਟਾਂ 1 ਜੂਨ ਨੂੰ ਪੈਣ ਜਾ ਰਹੀਆਂ ਹਨ ਉਸ ਵਿੱਚ 1951 ਪੋਲਿੰਗ ਬੂਥਾਂ ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਵੋਟਿੰਗ।

ਉਨ੍ਹਾਂ ਨੇ ਇਹ ਵੀ ਦਸਿਆ ਕਿ 16.54 ਲੱਖ ਵੋਟਰ ਜਮਹੂਰੀ ਹੱਕ ਦੀ ਵਰਤੋਂ ਕਰਨਗੇ ਅਤੇ ਸ਼ਾਂਤੀਪੂਰਣ ਤੇ ਨਿਰਪੱਖ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਵੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ 97 ਮਾਡਲ ਤੇ 9 ਆਲ ਵੂਮੈਨ ਪੋਲਿੰਗ ਬੂਥ ਬਣਾਏ ਗਏ ਹਨ, ਜਿਸ ਵਿਚ ਇਕ-ਇਕ ਪੋਲਿੰਗ ਸਟੇਸ਼ਨ ਦਾ ਸੰਚਾਲਿਤ ਪੀ.ਡਬਲਯੂ ਡੀ. ਤੇ ਨੌਜਵਾਨ ਸਟਾਫ਼ ਕਰੇਗਾ ਅਤੇ ਸੌ ਫੀਸਦੀ ਪੋਲਿੰਗ ਬੂਥਾਂ ਦੀ ਹੋਵੇਗੀ ਵੈਬਕਾਸਟਿੰਗ
ਉਨ੍ਹਾਂ ਇਹ ਵੀ ਦਸਿਆ ਕਿ ਵੋਟਰ ਘਰ ਬੈਠੇ ਹੀ ਪੋਲਿੰਗ ਕੇਂਦਰ ਵਿਖੇ ਲੱਗੀ ਕਤਾਰ ਬਾਰੇ votejalandhar.in ਵੈਬਸਾਈਟ ਤੋਂ ਲੈ ਸਕਣਗੇ ਜਾਣਕਾਰੀ ਅਤੇ ਵੈਟਸਐਪ ਨੰਬਰ 7447447217 ’ਤੇ ਵੋਟ ਟਾਈਪ ਕਰਕੇ ਮੈਸੇਜ ਰਾਹੀਂ ਵੀ ਪੋਲਿੰਗ ਬੂਥ ’ਤੇ ਕਤਾਰ ’ਚ ਖੜ੍ਹੇ ਲੋਕਾਂ ਬਾਰੇ ਜਾਣਕਾਰੀ ਲੈ ਸਕਣਗੇ।
ਆਖਿਰ ਵਿਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਲੋਕਾਂ ਨੂੰ ਵੱਧ ਚੜ੍ਹ ਕੇ ਵੋਟਾਂ ’ਚ ਹਿੱਸਾ ਲੈਣ ਦਾ ਸੱਦਾ ਦਿੱਤਾ
