ਬਲਾਚੌਰ, 6 ਅਪ੍ਰੈਲ (ਸਮਰਦੀਪ ਸਿੰਘ) – ਥਾਣਾ ਸਦਰ ਬਲਾਚੌਰ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਏ ਐਸ ਆਈ ਕਮਲਜੀਤ ਸਿੰਘ ਥਾਣਾ ਸਦਰ ਬਲਾਚੋਰ ਨੇ ਦੱਸਿਆ ਕਿ ਖਾਸ ਮੁਖਬਰ ਵਲੋਂ ਇਤਲਾਹ ਮਿਲੀ ਸੀ ਕਿ ਇਕ ਸਪਲੈਂਡਰ ਮਾਰਕਾ ਕਾਲੇ ਰੰਗ ਦਾ ਮੋਟਰਸਾਈਕਲ ਬਗੈਰ ਨੰਬਰ ਜਿਸ ਨੂੰ ਨੀਰਜ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਖੀਵੇਵਾਲ ਨੇ ਕਾਠਗੜ੍ਹ ਸਾਈਡ ਤੋਂ ਚੋਰੀ ਕੀਤਾ ਹੈ ਜਿਸ ਨੂੰ ਅੱਜ ਉਹ ਬਲਾਚੌਰ ਵਿਖੇ ਵੇਚਣ ਆ ਰਿਹਾ ਹੈ ਜੇਕਰ ਉਸ ਦੀ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਕੀਤਾ ਜਾ ਸਕਦਾ ਹੈ। ਇਤਲਾਹ ਮਿਲਣ ਤੇ ਏ ਐਸ ਆਈ ਕਮਲਜੀਤ ਸਿੰਘ ਥਾਣਾ ਸਦਰ ਬਲਾਚੌਰ ਵਲੋਂ ਸਮੁੱਚੀ ਪੁਲਿਸ ਪਾਰਟੀ ਸਮੇਤ ਬਲਾਚੌਰ ਕਾਠਗੜ੍ਹ ਮੁੱਖ ਮਾਰਗ ਤੇ ਸਥਿਤ ਰਮਨ ਢਾਬੇ ਦੇ ਨਜ਼ਦੀਕ ਨਾਕਾ ਲਗਾਇਆ ਗਿਆ ਤਾਂ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਉਪਰੰਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਕੈਪਸ਼ਨ – ਚੋਰੀ ਕੀਤੇ ਹੋਏ ਮੋਟਰਸਾਈਕਲ ਸਮੇਤ ਫੜੇ ਗਏ ਉਕਤ ਵਿਅਕਤੀ ਨਾਲ ਏ ਐਸ ਆਈ ਪ੍ਰੇਮ ਲਾਲ, ਅਰਜਨ ਸਿੰਘ ਅਤੇ ਸਮੁੱਚੀ ਪੁਲਿਸ ਪਾਰਟੀ।
