ਬਲਾਚੌਰ (ਸਮਰਦੀਪ ਸਿੰਘ) : ਬਲਾਚੌਰ ਰੋਪੜ ਮੁੱਖ ਮਾਰਗ ਤੇ ਸਥਿਤ ਪਿੰਡ ਟੌਂਸਾ ਨਜ਼ਦੀਕ ਖੜੀ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਨੰਬਰ ਪੀਬੀ 04 ਵਾਈ 5757 ਵਿੱਚ ਪਿੱਛੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਦੀ ਫੋਰਚੂਨਰ ਗੱਡੀ ਨੰਬਰ ਪੀਬੀ 65 ਬੀ ਡੀ 0425 ਦੀ ਬੱਜੀ ਫੈਟ, ਉਸਦੇ ਪਿੱਛੇ ਆ ਰਹੀ ਇੱਕ ਇਨੋਵਾ ਕਾਰ ਨੰਬਰ ਪੀਬੀ 08 ਈ ਵਾਈ 0562 ਵੀ ਆ ਕੇ ਵੱਜੀ, ਤਿੰਨੇ ਵਾਹਨ ਨੁਕਸਾਨੇ ਗਏ ਅਤੇ ਹੋਰਚੂਨਰ ਗੱਡੀ ਵਿੱਚ ਬੈਠੇ ਸਾਬਕਾ ਵਿਧਾਇਕ ਅੰਗਦ ਸੈਣੀ ਸਮੇਤ ਡਰਾਈਵਰ ਅਤੇ ਗਨਮੈਨ ਵੀ ਫੱਟੜ ਹੋ ਗਏ। ਜਿਨਾਂ ਨੂੰ ਮੋਹਾਲੀ ਦੇ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਖਤਰੇ ਤੋਂ ਬਾਹਰ ਹਨ। ਇਸ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੜਕ ਸੁਰੱਖਿਆ ਫੋਰਸ ਦੀ ਗੱਡੀ ਮੌਕੇ ਤੇ ਪਹੁੰਚ ਗਈ ਅਤੇ ਜਖਮੀਆਂ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਉਹਨਾਂ ਨੂੰ ਮੋਹਾਲੀ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਦੋਂ ਕਿ ਇਨੋਵਾ ਕਾਰ ਦੇ ਚਾਲਕ ਅਤੇ ਉਸ ਵਿੱਚ ਸਵਾਰ ਵਿਅਕਤੀਆਂ ਦਾ ਅੱਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਐਬੂਲੈਂਸ ਵਿੱਚ ਸਵਾਰ ਕਰਮਚਾਰੀ ਨੇ ਦੱਸਿਆ ਕਿ ਸਾਨੂੰ ਪਿੰਡ ਟੌਂਸਾ ਤੋਂ ਇੱਕ ਫੋਨ ਆਇਆ ਕਿ ਇੱਕ ਐਕਸੀਡੈਂਟ ਹੋ ਗਿਆ ਹੈ, ਜਿਸ ਕਰਕੇ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਇੱਕ ਅਵਾਰਾ ਪਸ਼ੂ ਦੀ ਮੌਤ ਹੋ ਚੁੱਕੀ ਸੀ, ਜਿਸ ਨੂੰ ਚੁਕਵਾਉਣ ਲਈ ਉਹਨਾਂ ਨੇ ਆਪਣੀ ਐਬੂਲੈਂਸ ਸਾਈਡ ਤੇ ਖੜੀ ਕੀਤੀ ਹੋਈ ਸੀ। ਜਦੋਂ ਉਹ ਪਸੂ ਨੂੰ ਟਰਾਲੀ ਵਿੱਚ ਲੱਦ ਰਹੇ ਸਨ ਤਾਂ ਪਿੱਛੋਂ ਸਾਬਕਾ ਵਿਧਾਇਕ ਅੰਗਦ ਸੈਣੀ ਦੀ ਫੋਰਚੂਨਰ ਗੱਡੀ ਉਹਨਾਂ ਦੀ ਐਬੂਲੈਂਸ ਵਿੱਚ ਆ ਬੱਜੀ, ਜਿਸ ਨਾਲ ਇਨੋਵਾ ਕਾਰ ਪਿੱਛੇ ਵੱਜ ਗਈ,ਜਿਸ ਵਿੱਚ ਇਨੋਵਾ ਕਾਰ ਸਵਾਰ ਤਿੰਨ ਲੋਕ ਜਖਮੀ ਹੋ ਗਏ ਅਤੇ ਤਿੰਨੋ ਵਾਹਨ ਕਾਫੀ ਜਿਆਦਾ ਨੁਕਸਾਨੇ ਗਏ।
ਡੀਐਸਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਬਕਾ ਵਿਧਾਇਕ ਅੰਗਦ ਸੈਣੀ ਖਤਰੇ ਤੋਂ ਬਾਹਰ ਹਨ। ਸਾਬਕਾ ਵਿਧਾਇਕ ਅੰਗਦ ਸੈਣੀ,ਉਹਨਾਂ ਦਾ ਡਰਾਈਵਰ ਤੇ ਗਨਮੈਨ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਪਚਾਰ ਅਧੀਨ ਹਨ।
