ਬਲਾਚੌਰ, ਸਮਰਦੀਪ ਸਿੰਘ : ਲੋਕ ਸਭਾ ਚੋਣਾਂ ਦੌਰਾਨ ਲੋਕ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਆਪਣਾ ਮਤਦਾਨ ਕਰ ਸਕਣ ਅਤੇ ਚੋਣਾਂ ਪੂਰੀ ਤਰਾਂ ਸ਼ਾਂਤਮਈ ਅਤੇ ਨਿਰਪੱਖ ਤਰੀਕੇ ਨਾਲ ਹੋਣ ਇਸ ਲਈ ਜ਼ਿਲਾ ਪੁਲਿਸ ਵਲੋਂ ਪੂਰੀਆ ਤਿਆਰੀਆ ਆਰੰਭ ਕਰ ਦਿੱਤੀਆ ਹਨ ।ਇਸੇ ਲੜੀ ਤਹਿਤ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਮਾਜ ਵਿਰੋਧੀ ਅਨਸਰਾਂ ਖਿਲਾਫ ਵੱਡੀਆਂ ਕਾਰਵਾਈਆਂ ਆਰੰਭੀਆ ਹੋਈਆ ਹਨ ਉਥੇ ਹੀ ਵਿਸ਼ੇਸ਼ ਤੌਰ ਸਬ ਡਵੀਜ਼ਨ ਬਲਾਚੌਰ ਦੇ ਵੱਖ ਵੱਖ ਸਥਾਨਾ ਉਪਰ ਪੁਲਿਸ’ ਵਲੋਂ ਨਾਕੇਬੰਦੀਆ ਕਰਕੇ ਆਉਣ ਜਾਣ ਵਾਲੇ ਲੋਕਾ ਦੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ । ਇਸ ਸਬੰਧੀ ਸਬ ਡਵੀਜਨ ਬਲਾਚੌਰ ਦੇ ਭੁਲੇਖਾ ਚੌਕ ਵਿੱਚ ਲੱਗੇ ਪੁਲਿਸ ਦੇ ਵਿਸ਼ੇਸ ਨਾਕੇ ਦੀ ਚੈਕਿੰਗ ਦੌਰਾਨ ਪੁੱਜੇ ਜ਼ਿਲਾ ਪੁਲਿਸ ਮੁੱਖੀ ਮਹਿਤਾਬ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕਾ ਨੂੰ ਚੋਣਾ ਦੇ ਮੱਦੇ ਨਜ਼ਰ ਬਿਨਾ ਕਿਸੇ ਡਰ, ਭੈਅ ਅਤੇ ਲਾਲਚ ਦੇ ਆਪਣਾ ਮਤਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਨਾਲ ਹੀ ਅੋਕਾ ਵਿੱਚ ਵਿਸ਼ਵਾਸ ਬਹਾਲੀ ਲਈ ਫਲੈਗ ਮਾਰਗ ਵੀ ਕੱਢੇ ਜਾ ਰਹੇ ਹਨ ।
ਉਨ੍ਹਾਂ ਆਖਿਆ ਕਿ ਸ਼ਰਾਰਤੀ ਤੱਤਾਂ ਵੱਲੋਂ ਚੋਣ ਅਮਲ ਨੂੰ ਪ੍ਰਭਾਵਿਤ ਕਰਨ ਤੋਂ ਰੋਕਣ ਲਈ ਵਿਸ਼ੇਸ ਨਾਕੇਬੰਦੀਆ ਜਾਰੀ ਰਹਿਣਗੀਆ ਜਦਕਿ ਆਂਸਰੋਂ ਵਿਖੇ ਹਾਈਟੈਕ ਨਾਕੇ ਰਾਹੀਂ ਵੀ ਸ਼ਰਾਰਤੀ ਤੱਤਾ ਉਪਰ ਕੜੀ ਨਿਗਾਹ ਰੱਖੀ ਜਾ ਰਹੀ ਹੈ। ਉਹਨਾ ਆਖਿਆ ਕਿ ਆਉਣ ਜਾਣ ਵਾਲੇ ਵਾਹਨ ਚਾਲਕਾ ਦੀ ਚੈਕਿੰਗ ਕਰਕੇ ਇਤਰਾਜ ਯੋਗ ਸਮੱਗਰੀ ਨੂੰ ਬਰੀਕੀ ਨਾਲ ਚੈੱਕ ਕੀਤਾ ਜਾ ਰਿਹਾ ਹਾਂ । ਇਸੇ ਤਰਾਂ ਅਸਲਾ ਧਾਰਕਾਂ ਦੇ ਚੋਣਾਂ ਤੋਂ ਪਹਿਲਾਂ ਅਸਲੇ ਜਮਾ ਕਰਵਾਉਣ ਦੀਆਂ ਹਦਾਇਤਾਂ ਦੇ ਮੱਦੇ ਨਜ਼ਰ ਜ਼ਿਲਾ ਪੁਲਿਸ ਵੱਲੋਂ ਦੱਸਿਆ ਕਿ ਅਸਲਾ ਧਾਰਕ ਸਰਕਾਰ ਦੀਆ ਹਦਾਇਤਾ ਅਨੁਸਾਰ ਆਪੋ ਆਪਣੇ ਹਥਿਆਰ ਜਮਾ ਕਰਾਉਣਾ ਯਕੀਨੀ ਬਣਾਉਣ । ਜ਼ਿਲਾ ਪੁਲਿਸ ਮੁੱਖੀ ਵਲੋਂ ਆਖਿਆ ਕਿ ਸਾਲ 2024 ਦੀਆ ਲੋਕ ਸਭਾ ਚੋਣਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਲਈ ਪੂਰੀ ਤਨਦੇਹੀ ਨਾਲ ਪੁਲਿਸ ਕੰਮ ਕਰ ਰਹੀ ਹੈ ਅਤੇ ਉਹਨਾਂ ਨੇ ਗੈਰ ਸਮਾਜੀ ਤੱਤਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੋ ਕੋਈ ਵੀ ਕਾਨੂੰਨ ਦੇ ਰਾਹ ਵਿੱਚ ਅੜਿਕਾ ਬਣੇਗਾ ਉਸ ਖਿਲਾਫ ਕਾਨੂੰਨੀ ਤਰੀਕੇ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਡੀਐਸਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾਂ, ਮੁੱਖ ਥਾਣਾ ਅਫਸਰ ਸਿਟੀ ਬਲਾਚੌਰ ਦਲਜੀਤ ਸਿੰਘ, ਟਰੈਫਿਕ ਇੰਚਾਰਜ ਏਐਸਆਈ ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਏਐਸਆਈ ਕੁਲਵਿੰਦਰ ਸਿੰਘ ਅਤੇ ਏਐਸਆਈ ਲਖਵੀਰ ਚੰਦ,ਮੁਖਤਿਆਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਸੀ।
