ਇੰਸ. ਗੁਰਿੰਦਰਜੀਤ ਸਿੰਘ ਦੀ ਕਾਰਵਾਈ, ਗੋਲੀ ਚਲਾਉਣ ਵਾਲੇ 2 ਵਿਅਕਤੀਆਂ ਨੂੰ ਕੀਤਾ ਗਿਰਫ਼ਤਾਰ, 3 ਜਿੰਦਾ ਰੌਂਦ, 3 ਮਿਸਫਾਇਰ ਰੌਂਦ ਅਤੇ ਇਕ ਮੋਟਰਸਾਈਕਲ ਬਰਾਮਦ

ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਮਾੜੇ ਅਨਸਰਾ ਅਤੇ ਨਜਾਇਜ ਅਸਲਾ ਤਸਕਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਾਲੂ ਕੀਤੀ ਗਈ ਹੈ। ਜਿਸ ਅਧੀਨ ਸੁਰਿੰਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾ ਦੀ ਰਹਿਨੁਮਾਈ ਹੇਠ ਪਰਮਿੰਦਰ ਸਿੰਘ DSP ਗੜਸ਼ੰਕਰ ਦੀਆਂ ਹਦਾਇਤਾ ਅਨੁਸਾਰ ਇੰਸ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਦੇਖ ਰੇਖ ਹੇਠ ASI ਵਾਸਦੇਵ 849/ਹੁਸ਼ਿ ਸਮੇਤ ਪਾਰਟੀ ਗਸ਼ਤ ਕੀਤੀ ਗਈ। 

ਪ੍ਰੈਸ ਨੂੰ ਜਾਣਕਾਰੀ ਦਿੰਦੇ ਇੰਸ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਰਕਬਾ ਪਿੰਡ ਮਹਿੰਦਵਾਣੀ ਤੋ ਮੁਦੇਈ ਮੁਕੱਦਮਾ ਦੀਪਕ ਧੀਮਾਨ ਪੁੱਤਰ ਨਰੇਸ਼ ਕੁਮਾਰ ਵਾਸੀ ਮਹਿੰਦਵਾਣੀ ਥਾਣਾ ਗੜ੍ਹਸ਼ੰਕਰ ਬਿਆਨਾਂ ਤੇ ਬਰਖਿਲਾਫ ਪ੍ਰਦੀਪ ਸਿੰਘ ਉਰਫ ਖੱਡਾ ਪੁੱਤਰ ਦਲਜੀਤ ਸਿੰਘ ਵਾਸੀ ਸਮੁੰਦੜਾ, ਜਸਕਰਨਪ੍ਰੀਤ ਸਿੰਘ ਉਰਫ ਕੰਨੂੰ ਪੁੱਤਰ ਜੋਗਿੰਦਰ ਸਿੰਘ ਵਾਸੀ ਕੁੱਕੜ ਮਜਾਰਾ,ਰਾਜੇਸ਼ ਕੁਮਾਰ ਉਰਫ ਬੰਟਾ ਪੁੱਤਰ ਪਵਨ ਕੁਮਾਰ ਵਾਸੀ ਠਾਣਾ,01 ਨਾਮਲੂਮ ਵਿਅਕਤੀ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਮੁਕੱਦਮਾ ਵਿੱਚ ਮਿਤੀ 29-03-2024 ਨੂੰ ਦੋਸ਼ੀ ਪ੍ਰਦੀਪ ਸਿੰਘ ਉਰਫ ਖੱਡਾ ਪੁੱਤਰ ਦਲਜੀਤ ਸਿੰਘ ਵਾਸੀ ਸਮੁੰਦੜਾ ਥਾਣਾ ਗੜ੍ਹਸ਼ੰਕਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਫਰਦ ਇੰਕਸ਼ਾਫ ਤੇ ਮਿਤੀ 01-04-2024 ਨੂੰ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੱਗੀ ਪੁੱਤਰ ਕੁਲਦੀਪ ਸਿੰਘ ਵਾਸੀ ਬਾਰਾਪੁਰ ਥਾਣਾ ਗੜ੍ਹਸ਼ੰਕਰ ਜ਼ਿਲਾ ਹੁਸ਼ਿਆਰਪੁਰ ਨੂੰ ਉਕਤ ਮੁੱਕਦਮਾ ਵਿੱਚ ਕਾਬੂ ਕਰਕੇ ਉਨ੍ਹਾਂ ਪਾਸੋ ਤਿੰਨ ਜਿੰਦਾ ਰੋਂਦ, ਤਿੰਨ ਮਿਸ ਰੋਂਦ, ਇੱਕ ਮੋਟਰ ਸਾਈਕਲ ਮਾਰਕਾ ਸਪਲੈਂਡਰ ਰੰਗ ਕਾਲਾ ਨੰ PB-07-BK-0738 ਕਰਕੇ ਉਸਦੇ ਖਿਲਾਫ ਮਕੱਦਮਾ ਨੰਬਰ 53 ਮਿਤੀ 25-03-2024 ਅ/ਧ 384,307,120-घी डःर, 25-27/54/59 A.ACT ਥਾਣਾ ਗੜਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ । ਜਿਨ੍ਹਾਂ ਪਾਸੋ ਪੁਛਗਿੱਛ ਜਾਰੀ ਹੈ।

Leave a Reply

Your email address will not be published. Required fields are marked *