** ਉਣਤਾਈ ਦਾ ਖਮਿਆਜ਼ਾ ਵਿਦਿਆਰਥੀ ਕਿਓਂ ਭਰੋਏ ?
ਜਲੰਧਰ 18 ਮਾਰਚ ( ਸਿੱਧੂ) ਫੈਲੇ ਵਿੱਦਿਆ ਚਾਨਣ ਹੋਇ ,ਬੋਰਡ ਨਵੇਂ ਕਾਰਨਾਮੇ ਕਰ ਸੁਰਖੀ ‘ਚ ਹੋਇ ਵਾਲੀ ਗੱਲ ਅੱਜ ਓਸ ਵੇਲੇ ਸੱਚ ਹੁੰਦੀ ਜਾਪੀ ਜਦ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਨਿਰਧਾਰਤ ਅੱਠਵੀਂ ਸ੍ਰੈਣੀ ਦੀ ਪ੍ਰੀਖਿਆ ਤਹਿਤ ਵਿਗਿਆਨ ਵਿਸੇ਼ ਦੇ ਪ੍ਰਸ਼ਨ ਪੱਤਰ ਵਿਚ ਉਣਤਾਈਆਂ ਸਾਹਮਣੇ ਆਈਆਂ।
ਜ਼ਿਕਰਯੋਗ ਹੈ ਕਿ ਅੱਜ ਅੱਠਵੀਂ ਜਮਾਤ ਦੇ ਵਿਗਿਆਨ ਵਿਸੇ਼ ਦੇ ਪ੍ਰਸ਼ਨ ਪੱਤਰ ‘ਚ ਬਹੁ-ਵਿਕਲਪੀ ਪ੍ਰਸ਼ਨਾਂ ਤਹਿਤ ਪੰਜਾਬੀ ਭਾਸ਼ਾ ਵਿਚ ਪੁੱਛੇ ਸਵਾਲ ਕਿਹੜਾ ਦ੍ਰਵ ਬਿਜਲੀ ਦਾ ਚੰਗਾ ਚਾਲਕ ਹੈ? ਤੋ ਉੱਲਟ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿਚ Which liquid is not good conductor of electricity? ਪਹਿਲੀ ਉਣਤਾਈ ਪਾਈ ਗਈ।
ਦੁਸਰੀ ਵੱਡੀ ਗੱਲਤੀ ਖਾਲੀ ਸਥਾਨ ਵਿਚ ਸਾਹਮਣੇ ਆਈ । ਜਿਸ ਵਿਚ ਪੰਜਾਬੀ ਭਾਸ਼ਾ ਦੇ 6. ਖਾਲੀ ਸਥਾਨ 0ਵਿਚ ਕੋਲਾ ਅਤੇ ਪੈਟ੍ਰੋਲੀਅਮ ——–ਬਾਲਣ ਹਨ , ਹਿੰਦੀ/ਅੰਗਰੇਜ਼ੀ ਭਾਸ਼ਾ ਵਿਚ ਨਜਰ ਹੀ ਨੀ ਆਇਆ।
ਤੀਸਰੀ ਉਣਤਾਈ ਸਹੀ/ਗੱਲਤ ਸਵਾਲ ਤਹਿਤ ਪੁੱਛੇ 5.ਗੁਰਤਾਬਲ ਇਕ ਬੱਲ ਹੈ? ਤੋਂ ਉਲਟ ਅੰਗਰੇਜ਼ੀ ਭਾਸ਼ਾ ‘ਚ Force of friction is non -contact force. ਦਾ ਪ੍ਰਸ਼ਨ ਹੀ ਹਿੰਦੀ ਵਿਚ ਪੁਛਿਆ ਗਿਆ।
** ਉਣਤਾਈ ਦਾ ਖਮਿਆਜ਼ਾ ਵਿਦਿਆਰਥੀ ਕਿਓਂ ਭਰੋਏ ?
ਉੱਕਤ ਉਣਤਾਈਆਂ ਦੇ ਸੰਬੰਧ ਵਿਚ ਸ਼੍ਰੀ ਸ਼ੁਸ਼ੀਲ ਕੁਮਾਰ ਜਿੱਲ੍ਹਾ ਸਿਖਿਆ ਅਫਸਰ ( ਸੈਕੰਡਰੀ) ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੇਪਰ ਸੈਟਰ ਵਲੋਂ ਕੀਤੀ ਗੱਲਤੀ ਦਾ ਖਮਿਆਜ਼ਾ ਵਿਦਿਆਰਥੀਆਂ ਨੂੰ ਨਾ ਭੁਗਤਣਾ ਪਵੇ,ਇਸ ਲਈ ਸੰਬੰਧਿਤ ਉਚ ਅਧਿਕਾਰੀਆਂ ਨੂੰ ਨਿਰੀਖਣ ਕਰ ਠੋਸ ਹੱਲ ਕਰਨਾ ਬਣਦਾ ਹੈ।
ਜਦ ਕਿ ਵਿਦਿਆਰਥੀਆਂ ਦੇ ਖਮਿਆਜੇ ਦੇ ਮਦੇਨੱਜਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵ- ਨਿਯੁਕਤ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵਲੋ ਬੜੇ ਹੀ ਸੁਹਿਰਦਤਾ ਨਾਲ ਗੱਲਬਾਤ ਕਰਦਿਆਂ ਪਤੱਰਕਾਰ ਪ੍ਰਤੀਨਿਧ ਵਲੋਂ ਧਿਆਨ ਵਿਚ ਲਿਆਂਦੀਆਂ ਉਣਤਾਈਆਂ ਬਾਰੇ ਧਨਵਾਦ ਕੀਤਾ ਗਿਆ। ਉਥੇ ਹੀ ਉਨ੍ਹਾਂ ਵਲੋਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਨੂੰ ਮੱਦੇਨਜ਼ਰ ਰੱਖਦਿਆਂ ਹੋਈਆਂ ਉਣਤਾਈਆਂ ਲਈ ਸੰਬੰਧਿਤ ਸਾਖਾ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕਰ ਵਾਜਬ ਐਕਸ਼ਨ ਲਿਆ ਜਾਵੇਗਾ ਤਾਂ ਜੋ ਅਗਾਂਹ ਤੋ ਅਜਿਹਾ ਨਾ ਵਾਪਰੇ ਦਾ ਵਿਸ਼ਵਾਸ ਦਿਵਾਇਆ ਗਿਆ। ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਪੜਤਾਲ ਕਰ ਚੈਅਰਮੈਨ ਸਾਹਿਬ , ਸਕੱਤਰ ਸਾਹਿਬਾਨ ਨਾਲ ਅਹਿਮ ਮੀਟਿੰਗ ਕਰ ਢੁਕਵਾਂ ਫੈਸਲਾ ਲੈਣ ਦੀ ਗੱਲ ਆਖੀ ਗਈ।
