ਪੰਜਾਬ ਪੁਲਿਸ ਵਿਚ 1800 ਕਾਂਸਟੇਬਲਾਂ ਲਈ ਅਰਜ਼ੀਆਂ ਅੱਜ ਤੋਂ

ਪੰਜਾਬ ਵਿੱਚ ਸਰਕਾਰੀ ਨੌਕਰੀਆਂ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਦੀਆਂ ਇੱਛਾਵਾਂ ਜਲਦੀ ਹੀ ਪੂਰੀਆਂ ਹੋਣਗੀਆਂ। ਸੂਬੇ ਵਿੱਚ ਅੱਜ ਤੋਂ ਭਰਤੀਆਂ ਲਈ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਇਸ ਤਹਿਤ ਅੱਜ ਤੋਂ 1800 ਪੁਲਿਸ ਕਾਂਸਟੇਬਲ ਅਸਾਮੀਆਂ ਦੀ ਭਰਤੀ ਲਈ ਪੋਰਟਲ ਖੁੱਲ੍ਹੇਗਾ, ਜਿਸ ਲਈ ਤੁਸੀਂ 4 ਅਪ੍ਰੈਲ ਤੱਕ ਅਪਲਾਈ ਕਰ ਸਕੋਗੇ। ਇਸ ਦੇ ਨਾਲ ਹੀ ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ (ਪੀਆਈਐਸ) ਲਈ ਕੋਚਾਂ ਸਮੇਤ ਵੱਖ-ਵੱਖ 76 ਅਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ।

ਇਨ੍ਹਾਂ ਅਸਾਮੀਆਂ ਵਿੱਚ ਸਪੋਰਟਸ ਕੋਆਰਡੀਨੇਟਰ 1, ਫਿਜ਼ੀਕਲ ਟ੍ਰੇਨਰ ਐਕਸਪਰਟ ਸੀਨੀਅਰ 2, ਫਿਜ਼ੀਕਲ ਟ੍ਰੇਨਰ 8, ਫਿਜ਼ਿਓਥੈਰੇਪਿਸਟ 3 ਅਤੇ ਜੂਨੀਅਰ ਕੋਚ 62 ਸ਼ਾਮਲ ਹਨ। ਇਸ ਲਈ ਅਰਜ਼ੀ ਦੀ ਪ੍ਰਕਿਰਿਆ 1 ਅਪ੍ਰੈਲ ਤੱਕ ਜਾਰੀ ਰਹੇਗੀ।

Leave a Reply

Your email address will not be published. Required fields are marked *