ਭਾਨਾ ਸਿੱਧੂ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ: ਡੀਸੀਪੀ ਰੂਰਲ ਲੁਧਿਆਣਾ ਪੁਲਿਸ

ਬੀਤੇ ਦਿਨ ਲੁਧਿਆਣਾ ਪੁਲਿਸ ਵੱਲੋਂ ਇੱਕ ਮਹਿਲਾ ਨੂੰ ਧਮਕਾਉਣ ਅਤੇ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਗਿਰਫਤਾਰ ਕੀਤੇ ਗਏ ਕਾਕਾ ਸਿੰਘ ਸਿੱਧੂ ਉਰਫ ਭਾਨਾ ਸਿੱਧੂ ਦੇ ਮਾਮਲੇ ਵਿੱਚ ਪੁਲਿਸ ਉੱਪਰ ਲਗਾਏ ਜਾ ਰਹੇ ਭਾਨਾ ਸਿੱਧੂ ਨਾਲ ਧੱਕੇਸ਼ਾਹੀ ਕਰਨ ਸਬੰਧੀ ਆਰੋਪਾਂ ਨੂੰ ਡੀਸੀਪੀ ਲੁਧਿਆਣਾ ਰੂਰਲ ਜਸਕਰਨਜੀਤ ਸਿੰਘ ਤੇਜਾ ਨੇ ਸਿਰੇ ਤੋਂ ਖਾਰਜ ਕੀਤਾ।

ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ ਦੇ ਭਾਨਾ ਸਿੱਧੂ ਦੇ ਸਮਰਥਕਾਂ ਵਲੋਂ ਪੋਸਟਾਂ ਪਾਈਆਂ ਜਾ ਰਹੀਆਂ ਹਨ ਕਿ ਪੁਲਿਸ ਰਿਮਾਂਡ ਦੌਰਾਨ ਭਾਨਾ ਸਿੱਧੂ ਨੂੰ ਇੰਟੈਰੋਗੇਟ ਕੀਤਾ ਗਿਆ ਹੈ ਅਤੇ ਉਸਤੇ ਅਣਮਨੁੱਖੀ ਤਸੀਹੇ ਦਿੱਤੇ ਗਏ ਹਨ, ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸਚਾਈ ਨਹੀਂ ਹੈ, ਇਹ ਸਿਰਫ ਲੋਕਾਂ ਨੂੰ ਭੜਕਾਉਣ ਵਾਸਤੇ ਪੋਸਟਾਂ ਪਾਈਆਂ ਜਾ ਰਹੀਆਂ ਹਨ, ਉਨ੍ਹਾਂ ਕਿਹਾ ਭਾਨਾ ਸਿੱਧੂ ਨੂੰ ਕਾਨੂੰਨ ਅਨੁਸਾਰ ਹੀ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਮੈਡੀਕਲ ਕਰਵਾਉਣ ਤੋਂ ਬਾਦ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ।

Leave a Reply

Your email address will not be published. Required fields are marked *