ਪੰਜਾਬ ‘ਚ ਤਿੰਨ ਆਈਪੀਐੱਸ ਅਧਿਕਾਰੀਆਂ ਸਣੇ 26 ਪੀਪੀਐੱਸ ਅਫ਼ਸਰਾਂ ਦੇ ਤਬਾਦਲੇ ; ਪੜ੍ਹੋ ਪੂਰੀ ਸੂਚੀ

ਪੰਜਾਬ ਸਰਕਾਰ ਨੇ ਤਿੰਨ ਆਈਪੀਐੱਸ ਅਧਿਕਾਰੀਆਂ ਸਮੇਤ 26 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਾਰੀ ਹੁਕਮ ਅਨੁਸਾਰ 1998 ਬੈਚ ਦੇ ਆਈਪੀਐੱਸ ਅਧਿਕਾਰੀ ਨਿਲਾਭ ਕਿਸ਼ੋਰ ਨੂੰ ਏਡੀਜੀਪੀ ਐੱਸਟੀਐੱਫ, ਜਸਕਰਣ ਸਿੰਘ ਨੂੰ ਏਡੀਜੀਪੀ ਰੂਪਨਗਰ ਰੇਂਜ ਅਤੇ ਏਡੀਜੀਪੀ ਇੰਟੈਲੀਜੈਂਸ ਦਾ ਵਾਧੂ ਚਾਰਜ ਅਤੇ ਸ਼ਿਵ ਕੁਮਾਰ ਵਰਮਾ ਨੂੰ ਏਡੀਜੀਪੀ ਅੰਦਰੂਨੀ ਸੁਰੱਖਿਆ ਨਿਯੁਕਤ ਕੀਤਾ ਹੈ।

ਇਸੇ ਤਰ੍ਹਾਂ ਪੀਪੀਐੱਸ ਅਫ਼ਸਰਾਂ ਵਿਚ ਨਰੇਸ਼ ਕੁਮਾਰ ਨੂੰ ਏਆਈਜੀ ਪੀਏਪੀ ਜਲੰਧਰ ਦੇ ਨਾਲ ਕਮਾਂਡੈਟ 75 ਵੀ ਬਟਾਲੀਅਨ, ਸਤਬੀਰ ਸਿੰਘ ਡੀਸੀਪੀ ਅੰਮ੍ਰਿਤਸਰ, ਭੁਪਿੰਦਰ ਸਿੰਘ ਜੋਨਲ ਸੀ.ਆਈ.ਡੀ ਲੁਧਿਆਣਾ, ਭੁਪਿੰਦਰ ਸਿੰਘ ਨੂੰ ਏਆਈਜੀ ਐੱਸਟੀਐੱਫ ਬਠਿੰਡਾ, ਬਲਜੀਤ ਸਿੰਘ ਨੂੰ ਏਆਈਜੀ ਐਸਪੀਯੂ, ਸਪੈਸ਼ਲ ਪ੍ਰੋਟਕਸ਼ਨ ਯੂਨਿਟ ਪੰਜਾਬ, ਗੁਰਪ੍ਰੀਤ ਸਿੰਘ ਨੂੰ ਐੱਸਪੀਐੱਚ ਕਪੂਰਥਲਾ, ਤੇਜਵੀਰ ਸਿੰਘ ਨੂੰ ਐੱਸਪੀ ਟ੍ਰੈਫਿਕ ਕਪੂਰਥਲਾ, ਗੁਰਮੀਤ ਸਿੰਘ ਨੂੰ ਐੱਸਪੀਐੱਚ ਬਠਿੰਡਾ,ਕਮਲਪ੍ਰੀਤ ਸਿੰਘ ਐੱਸਪੀ ਐੱਚ ਸ੍ਰੀ ਮੁਕਤਸਰ ਸਾਹਿਬ,ਗੁਰਪ੍ਰਤਾਪ ਸਿੰਘ ਨੂੰ ਏਡੀਸੀਪੀ (ਇਕ) ਜਲੰਧਰ,ਬਲਵਿੰਦਰ ਸਿੰਘ ਰੰਧਾਵਾ ਨੂੰ ਐੱਸਪੀ ਜਾਂਚ ਗੁਰਦਾਸਪੁਰ, ਚੰਦ ਸਿੰਘ ਨੂੰ ਏਡੀਸੀਪੀ ਅਪਰੇਸ਼ਨ ਤੇ ਸੁਰੱਖਿਆ ਜਲੰਧਰ, ਮਨੋਜ ਕੁਮਾਰ ਨੂੰ ਐੱਸਪੀਐੱਚ ਹੁਸ਼ਿਆਰਪੁਰ, ਮਨਪ੍ਰੀਤ ਸਿੰਘ ਨੂੰ ਐੱਸਪੀ ਸਪੈਸ਼ਲ ਬ੍ਰਾਂਚ ਦਿਹਾਤੀ ਜਲੰਧਰ, ਗੁਰਮੀਤ ਕੌਰ ਨੂੰ ਏਡੀਸੀਪੀਐੱਚ ਲੁਧਿਆਣਾ, ਅਮਨਦੀਪ ਕੌਰ ਨੂੰ ਏਡੀਸੀਪੀ ਟ੍ਰੈਫਿਕ ਜਲੰਧਰ, ਮੇਜਰ ਸਿੰਘ ਨੂੰ ਸਹਾਇਕ ਕਮਾਂਡੈਂਟ ਦੂਜੀ ਆਈਆਰਬੀ ਲੱਧਾ ਕੋਠੀ, ਮਨਮੀਤ ਸਿੰਘ ਐੱਸਪੀ ਜਾਂਚ ਸ੍ਰੀ ਮੁਕਤਸਰ ਸਾਹਿਬ, ਬਲਜੀਤ ਸਿੰਘ ਨੂੰ ਐੱਸਪੀ ਐੱਚ ਫਰੀਦਕੋਟ, ਜਸਮੀਤ ਸਿੰਘ ਸਾਹੀਵਾਲ ਨੂੰ ਐੱਸਪੀ ਪੀਬੀਆਈ ਤੇ ਵਾਧੂ ਚਾਰਜ ਐੱਸਪੀ ਜਾਂਚ ਫਿਰੋਦਕੋਟ, ਪਰਵਿੰਦਰ ਸਿੰਘ ਐੱਸਪੀ ਜਾਂਚ ਲੁਧਿਆਣਾ , ਜਸ਼ਨਦੀਪ ਸਿੰਘ ਐੱਸਪੀ ਸਾਈਬਰ ਕ੍ਰਾਈਮ, ਨਵਨੀਤ ਸਿੰਘ ਮਾਹਲ ਨੂੰ ਐੱਸਪੀ ਪੀਬੀਆਈ ਰੂਪਨਗਰ ਲਾਇਆ ਗਿਆ ਹੈ।

Leave a Reply

Your email address will not be published. Required fields are marked *