ਹੈਕਸਾ-ਕਾਪਟ ਡਰੋਨ ਰਾਹੀ ਹੁੰਦਾ ਸੀ ਨਸ਼ਾ ਸਪਲਾਈ, 5 ਕਿਲੋ ਹੈਰੋਇੰਨ ਬ੍ਰਾਮਦ

ਸਤਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਵੱਲੋ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਚੋ ਨਸ਼ਾ ਖਤਮ ਕਰਨ ਲਈ ਅਤੇ ਸਮਾਜ ਵਿਰੋਧੀ ਅਨਸਰਾ ਨੂੰ ਨੱਥ ਪਾਉਣ ਲਈ ਵਿਸ਼ੇਸ਼ ਹਦਾਇਤਾ ਜਾਰੀ ਕੀਤੀਆ ਹਨ।

ਜੋ ਇਹਨਾ ਹਦਾਇਤਾ ਤਹਿਤ ਡੀ.ਐਸ.ਪੀ ਅਟਾਰੀ ਦੀ ਜੇਰੇ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਲੋਪੋਕੇ ਨੂੰ Village Defence Committee (VDC) ਪਿੰਡ ਸਾਰੰਗੜਾ ਦੇ ਮੈਂਬਰਾ ਵੱਲੋ ਇੱਕ ਡਰੋਨ ਸਬੰਧੀ ਸੂਚਨਾ ਦਿੱਤੀ ਗਈ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਲੋਪੋਕੇ ਵੱਲੋ ਥਾਣਾ ਲੋਪੋਕੇ ਦੀ ਸਰਚ ਪਾਰਟੀ ਅਤੇ ਬੀ.ਐਸ.ਐਫ ਨਾਲ ਮਿਲ ਕੇ ਉਕਤ ਜਗ੍ਹਾ ਤੇ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ। ਜੋ ਦੌਰਾਨੇ ਸਰਚ ਆਪਰੇਸ਼ਨ ਪਿੰਡ ਸਾਰੰਗੜਾ ਤੋਂ ਇੱਕ ਹੈਕਸਾ-ਕਾਪਟਰ ਡਰੋਨ ਅਤੇ ਇੱਕ ਪੈਕਟ ਬ੍ਰਾਮਦ ਹੋਇਆ ਜਿਸਦੀ ਚੈਕਿੰਗ ਕਰਨ ਤੇ ਉਸ ਵਿੱਚੋ 05 ਕਿੱਲੋ ਹੈਰੋਇੰਨ ਬ੍ਰਾਮਦ ਹੋਈ। ਜਿਸ ਸਬੰਧੀ ਥਾਣਾ ਲੋਪੋਕੇ ਵਿਖੇ ਨਾਂਮਲੂਮ ਵਿਅਕਤੀਆ ਵਿਰੁੱਧ NDPS ACT ਅਤੇ AIR CRAFT ACT ਦੀਅਤ ਵੱਖ ਵੱਖ ਧਰਾਵਾ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਜਾ ਰਿਹਾ ਹੈ। ਉਕਤ ਬ੍ਰਾਮਦ ਹੈਰੋਇੰਨ ਅਤੇ ਡਰੋਨ ਸਬੰਧੀ ਹਰ ਪੱਖ ਤੋਂ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਿਸ ਕਿਸੇ ਦੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ नादेगी।

ਰਿਕਵਰੀ:-

  1. 05 ਕਿੱਲੋ ਹੈਰੋਇੰਨ
  2. ਇੱਕ ਡਰੋਨ

Leave a Reply

Your email address will not be published. Required fields are marked *