ਰਾਹੁਲ ਚੌਧਰੀ ਥੋਪੀਆ ਪਦਉੱਨਤ ਹੋ ਕੇ ਬਣੇ ਏ ਐਸ ਆਈ


ਬਲਾਚੌਰ, 11 ਅਗਸਤ (ਸਮਰਦੀਪ ਸਿੰਘ) – ਪੁਲਿਸ ਵਿਭਾਗ ਵਿੱਚ ਆਪਣੀ ਮਿਹਨਤ, ਇਮਾਨਦਾਰੀ, ਲਗਨ ਅਤੇ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਪਿੰਡ ਥੋਪੀਆ ਦੇ ਰਹਿਣ ਵਾਲੇ ਰਾਹੁਲ ਚੌਧਰੀ ਪੁੱਤਰ ਚੌਧਰੀ ਯਸ਼ ਪਾਲ ਮਾਸਟਰ ਨੂੰ ਤਰੱਕੀ ਮਿਲਣ ’ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਰਾਹੁਲ ਚੌਧਰੀ ਨੇ ਪੁਲਿਸ ਵਿਭਾਗ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਮਿਹਨਤ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦਿਆਂ ਹੋਇਆਂ ਆਪਣੀ ਵੱਖਰੀ ਪਛਾਣ ਬਣਾਈ ਹੈ।

ਵਿਭਾਗ ਵਿੱਚ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਵਧੀਆ ਕਾਰਗੁਜ਼ਾਰੀ ਅਤੇ ਡਿਊਟੀ ਪ੍ਰਤੀ ਸਮਰਪਣ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਨੂੰ ਏ ਐਸ ਆਈ ਦੇ ਅਹੁਦੇ ’ਤੇ ਤਰੱਕੀ ਮਿਲਣ ਉਪਰੰਤ ਡੀ ਐਸ ਪੀ ਬਲਾਚੌਰ ਹੇਮੰਤ ਮਲਹੋਤਰਾ, ਐਸ ਐਚ ਓ ਸਦਰ ਬਲਾਚੌਰ ਰੁਬਨੀਵ ਸਿੰਘ ਬਾਜਵਾ ਅਤੇ ਐਸ ਐਚ ਓ ਬਲਾਚੌਰ ਥਾਣਾ ਸਦਰ ਰਾਜ ਪਰਵਿੰਦਰ ਕੌਰ ਵੱਲੋਂ ਸਟਾਰ ਲਗਾ ਕੇ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ। ਇਸ ਪ੍ਰਾਪਤੀ ਨੂੰ ਪਰਿਵਾਰ ਲਈ ਹੀ ਨਹੀਂ, ਸਗੋਂ ਪਿੰਡ ਅਤੇ ਸਮੁੱਚੇ ਇਲਾਕੇ ਲਈ ਵੀ ਮਾਣ ਵਾਲਾ ਪਲ ਮੰਨਿਆ ਜਾ ਰਿਹਾ ਹੈ। ਪਦਉੱਨਤ ਹੋਏ ਰਾਹੁਲ ਚੌਧਰੀ ਨੇ ਕਿਹਾ ਕਿ ਮੈਂ ਪਹਿਲਾਂ ਵਾਂਗ ਹੀ ਪੁਲਿਸ ਵਿਭਾਗ ਨੂੰ ਪੂਰੀ ਤਰਾਂ ਸਮਰਪਿਤ ਹੋ ਕੇ ਆਪਣੀਆਂ ਸੇਵਾਵਾਂ ਨਿਭਾਉਂਦਾ ਰਹਾਂਗਾ।

Leave a Reply

Your email address will not be published. Required fields are marked *