ਪੰਜਾਬ ਦੀ ਨਾ ਕੋਈ ਸੰਭਾਲ ਕਰਨ ਵਾਲਾ ਰਿਹਾ ਤੇ ਨਾ ਹੀ ਪੰਜਾਬ ਦਾ ਕੋਈ ਵਾਲੀ ਵਾਰਸ : ਡਾ. ਸੁੱਖੀ
ਪੰਜਾਬ ਦੇ ਹੁਕਮਰਾਨਾਂ ਨੂੰ ਨਾ ਪੰਜਾਬ ਦੀ ਕੋਈ ਚਿੰਤਾ ਤੇ ਨਾ ਕੋਈ ਫਿਕਰ : ਮੰਨਣ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਸੁਖਵਿੰਦਰ ਸਿੰਘ ਸੁੱਖੀ ਨੇ ਜਲੰਧਰ ਵਿਖੇ ਪਹੁੰਚੇ। ਸਰਕਰ ਪ੍ਰਧਾਨ ਸਤਿੰਦਰ ਸਿੰਘ ਪੀਤਾ ਦੇ ਮੁਹੱਲੇ ਪ੍ਰੀਤ ਨਗਰ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਅੱਜ ਸਹਿਮਿਆ ਹੋਇਆ ਤੇ ਭੈਭੀਤ ਨਜ਼ਰ ਆ ਰਿਹਾ ਹੈ, ਪੰਜਾਬ ਦੇ ਕਾਰੋਬਾਰੀ ਪੰਜਾਬ ਛੱਡ ਕੇ ਭੱਜ ਰਹੇ ਹਨ, ਪੰਜਾਬ ਦੀ ਨਾ ਕੋਈ ਸੰਭਾਲ ਕਰਨ ਵਾਲਾ ਰਿਹਾ ਤੇ ਨਾ ਹੀ ਪੰਜਾਬ ਦਾ ਕੋਈ ਵਾਲੀ ਵਾਰਸ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ ਤੇ ਹੁਣ ਖੇਤ ਦਾ ਬਚਣਾ ਅਸੰਭਵ ਲੱਗ ਰਿਹਾ ਹੈ ਅਤੇ ਇਹ ਸਾਰਾ ਕੁਝ ਸਰਕਾਰ ਦੀਆਂ ਨਲਾਇਕੀਆਂ, ਫਜੂਲ ਖਰਚੀਆਂ, ਆਪ ਹੁਦਰੀਆਂ ਕਰਕੇ ਹੋ ਰਿਹਾ ਹੈ।
ਇਸ ਮੌਕੇ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਸੂਬਾ ਸਰਕਾਰ ਦੀਆਂ ਇਹਨਾਂ ਗਲਤੀਆਂ ਕਰਕੇ ਅੱਜ ਪੰਜਾਬ ਆਰਥਿਕ ਪੱਖੋਂ ਬੇਹਾਲ ਹੋ ਚੁੱਕਿਆ ਹੈ ਅਤੇ ਪੰਜਾਬ ਦੀ ਆਰਥਿਕਤਾ ਨੂੰ ਖੋਰਾ ਲੱਗ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਭਵਿੱਖ ਅੱਜ ਧੁੰਦਲਾ ਨਜ਼ਰ ਆ ਰਿਹਾ ਹੈ ਤੇ ਪੰਜਾਬ ਅੰਦਰ ਰੁਜ਼ਗਾਰ ਦੇ ਸਾਧਨ ਬੰਦ ਹੋ ਰਹੇ ਹਨ, ਪੰਜਾਬ ਵਿੱਚ ਵਿਕਾਸ ਕਾਰਜਾਂ ਚ ਖੜੋਤ ਆ ਚੁੱਕੀ ਹੈ, ਤੇ ਪੰਜਾਬ ਦੇ ਹੁਕਮਰਾਨਾਂ ਨੂੰ ਨਾ ਪੰਜਾਬ ਦੀ ਕੋਈ ਚਿੰਤਾ ਤੇ ਨਾ ਕੋਈ ਫਿਕਰ ਹੈ ਤੇ ਪੰਜਾਬ ਦੇ ਹੁਕਮਰਾਨ ਕੇਬਲ ਆਪਣੀਆਂ ਫੋਟੋਆਂ ਚਮਕਾਉਣ ਦੇ ਲਈ ਸੂਬੇ ਨੂੰ ਤਬਾਹ ਕਰਨ ਤੇ ਲੱਗੇ ਹੋਏ ਹਨ।
ਸਰਕਲ ਪ੍ਰਧਾਨ ਸਤਿੰਦਰ ਪੀਤਾ ਵੱਲੋਂ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਅੰਦਰ ਕਾਨੂੰਨ ਦੇ ਰਾਖੇ ਕਾਨੂੰਨ ਤੋਂ ਭੱਜ ਰਹੇ ਹਨ, ਕੇਜਰੀਵਾਲ ਨੂੰ ਕਿਹਾ ਕਿ ਆਪਣੇ ਆਪ ਨੂੰ ਕੱਟੜ ਇਮਾਨਦਾਰ ਦੱਸਣ ਵਾਲਿਆਂ ਦਾ ਦੋਹਰਾ, ਤਹਿਰਾ ਤੇ ਚੋਹਰਾ ਚਿਹਰਾ ਲੋਕਾਂ ਦੇ ਸਾਹਮਣੇ ਨਸ਼ਰ ਹੋ ਚੁੱਕਿਆ ਹੈ।
ਇਸ ਮੌਕੇ ਸੀਨੀਅਰ ਆਗੂਆਂ ਸਮੇਤ, ਨਾਮਧਾਰੀ ਪ੍ਰਧਾਨ ਜਲੰਧਰ ਸੰਗਤ ਨਰੈਣ ਸਿੰਘ, ਸੂਬਾ ਜੋਗਿੰਦਰ ਸਿੰਘ, ਅਜੀਤ ਸਿੰਘ, ਪਰਵਿੰਦਰ ਸਿੰਘ ਬੱਬਲੂ, ਸੁਖਬੀਰ ਸਿੰਘ ਕਾਕੂ, ਮੋਹਨ ਸਿੰਘ ਮੋਹਣੀ, ਬਿੱਲਾ ਸਹੀਪੁਰ, ਭੋਲੂ ਬਾਠ, ਗੁਰਜੋਤ ਸਿੰਘ, ਲਵਪ੍ਰੀਤ ਸਿਆਣੀ, ਚਰਨਜੀਤ ਸਤਨਾਮ ਸਿੰਘ, ਰਾਕੇਸ਼ ਲੱਕੀ, ਕਰਨਵੀਰ ਸਿੰਘ ਸਾਬ, ਜੀ.ਐਸ ਕਾਲਾ, ਮਨਦੀਪ ਸਿੰਘ, ਸੰਦੀਪ ਸਿੰਘ ਫੁੱਲ, ਕਸ਼ਮੀਰ ਸਿੰਘ, ਦੀਦਾਰਦੀਪ ਸਿੰਘ, ਸੁਖਦੇਵ ਸਿੰਘ, ਇੰਦਰਜੀਤ ਸਿੰਘ ਇੰਦੀ, ਜਸਪ੍ਰੀਤ ਸਿੰਘ, ਠੇਕੇਦਾਰ ਰਘਵੀਰ ਸਿੰਘ, ਗੁਰਦੇਵ ਸਿੰਘ, ਗੁਰਦੀਪ ਸਿੰਘ, ਹਰਸ਼ਾ ਸਿੰਘ, ਸੰਤਾ ਸਿੰਘ, ਸੁਰਜੀਤ ਸਿੰਘ, ਪ੍ਰੀਤਮ ਸਿੰਘ, ਪ੍ਰਭਜੋਤ ਸਿੰਘ ਆਦਿ ਸ਼ਾਮਿਲ ਸਨ।
