ਹੁਣ ਜਲੰਧਰ ਵਿੱਚ ਵੱਡਾ ਐਨਕਾਊਂਟਰ..ਟਰੈਵਲ ਏਜੰਟ ਤੋਂ ਫਿਰੌਤੀ ਮੰਗਣ ਵਾਲੇ ਗੈਂਗਸਟਰ ਦੇ ਲੱਗੀਆਂ ਗੋਲੀਆਂ

ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ । ਹੁਣ ਜਲੰਧਰ ਵਿੱਚ ਵੱਡਾ ਐਨਕਾਊਂਟਰ ਹੋਇਆ ਹੈ। ਗੈਂਗਸਟਰ ਦਵਿੰਦਰ ਦੇ 2 ਗੋਲੀਆਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਗੈਂਗਸਟਰ ਨੇ ਪਿਛਲੇ ਦਿਨੀਂ ਟਰੈਵਲ ਏਜੰਟ ਤੋਂ ਫਿਰੌਤੀ ਮੰਗੀ ਸੀ। ਇਹ ਗੈਂਗਸਟਰ ਕੌਸ਼ਲ ਗੈਂਗ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।

ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਪੰਜਾਬ ਪੁਲਿਸ ਵੱਲੋਂ ਲਗਾਤਰ ਇਨ੍ਹਾਂ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਪਿਛਲੇ 17 ਦਿਨਾਂ ਵਿੱਚ ਇਹ 11ਵਾਂ ਐਨਕਾਊਂਟਰ ਹੈ।

Leave a Reply

Your email address will not be published. Required fields are marked *