ਹਿਮਾਚਲ ਦੀ ਲੜਕੀ ਨੂੰ ਭਜਾਉਣ `ਤੇ ਗ੍ਰਿਫਤਾਰੀ ਵਾਰੰਟ ਲੈ ਕੇ ਲੁਧਿਆਣਾ ਪੁੱਜੀ ਹਿਮਾਚਲ ਪੁਲਿਸ

ਹਿਮਾਚਲ ਪ੍ਰਦੇਸ਼ ਦੀ ਲੜਕੀ ਨੂੰ ਭਜਾਉਣ ਦੇ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਪੁਲਿਸ ਲੁਧਿਆਣਾ ਵਿੱਚ ਇੱਕ ਸਖ਼ਸ਼ ਦੇ ਗ੍ਰਿਫਤਾਰੀ ਵਾਰੰਟ ਲੈ ਕੇ ਲੁਧਿਆਣਾ ਪੁੱਜ ਗਈ। ਪਤਾ ਗਲਤ ਹੋਣ ਉਤੇ ਹਿਮਾਚਲ ਪੁਲਿਸ ਨੇ ਬੇਰੰਗ ਪਰਤਣਾ ਪਿਆ। ਪੁਲਿਸ ਦਾ ਦਾਅਵਾ ਸੀ ਕਿ ਆਧਾਰ ਕਾਰਡ ਉਪਰ ਲੁਧਿਆਣਾ ਦਾ ਪਤਾ ਸੀ।

ਦਰਅਸਲ ਮਾਮਲਾ ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਹਿਮਾਚਲ ਦੇ ਉਨਾਂ ਤੋਂ ਪੁਲਿਸ ਅਰੈਸਟ ਵਾਰੰਟ ਲੈ ਕੇ ਇੱਕ ਘਰ ਦੇ ਵਿੱਚ ਪਹੁੰਚੀ ਤਾਂ ਪਤਾ ਚੱਲਿਆ ਕਿ ਉਸ ਘਰ ਦੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਉਨ੍ਹਾਂ ਦੇ ਪੀਰ ਨਿਗਾਹਾ ਉਤੇ ਫਲਾਵਰ ਦੀ ਦੁਕਾਨ ਲਗਾਉਣ ਵਾਲੀ ਇੱਕ ਲੜਕੀ ਨੂੰ ਬਹਿਲਾ-ਫੁਸਲਾ ਕੇ ਭਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਤੋਂ ਬਾਅਦ ਉਕਤ ਪਤੀ ਦੇ ਬਿਆਨਾਂ ਉਤੇ ਪੁਲਿਸ ਨੇ ਮਾਮਲਾ ਦਰਜ ਕਰ ਉਸ ਨੂੰ ਨਾਲ ਲੈ ਕੇ ਅੱਜ ਲੁਧਿਆਣਾ ਅਰੈਸਟ ਵਾਰੰਟ ਦੇ ਨਾਲ ਪਹੁੰਚੀ ਤਾਂ ਜਿਸ ਘਰ ਦਾ ਐਡਰੈਸ ਉਸਦੇ ਕਾਲਿੰਗ ਨੰਬਰ ਤੋਂ ਕੱਢਿਆ ਗਿਆ ਸੀ ਉਹ ਜਾਅਲੀ ਨਿਕਲਿਆ ਹੈ। ਇਸ ਤੋਂ ਬਾਅਦ ਉਕਤ ਮਕਾਨ ਦੇ ਮਾਲਕ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਜੋ ਐਡਰੈਸ ਉਨ੍ਹਾਂ ਕੋਲੇ ਆਇਆ ਹੈ ਇਸ ਨਾਮ ਦਾ ਕੋਈ ਵੀ ਵਿਅਕਤੀ ਇਥੇ ਨਹੀਂ ਰਹਿੰਦਾ।ਉਧਰ ਪੀੜਤ ਪਤੀ ਨੇ ਕਿਹਾ ਕਿ ਉਹ ਪੀਰ ਨਿਗਾਹਾ ਹਿਮਾਚਲ ਵਿੱਚ ਆਪਣੀ ਫੁੱਲਾਂ ਦੀ ਦੁਕਾਨ ਲਗਾਉਂਦਾ ਹੈ ਅਤੇ ਕੁਝ ਸਮਾਂ ਬਿਮਾਰ ਹੋਣ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਦੁਕਾਨ ਉਤੇ ਬਿਠਾਉਣਾ ਸ਼ੁਰੂ ਕਰ ਦਿੱਤਾ ਅਤੇ ਉਥੇ ਹੀ ਕਿਸੇ ਵਿਅਕਤੀ ਦੇ ਨਾਲ ਉਸਦੀ ਗੱਲਬਾਤ ਹੋ ਗਈ ਜਿਸ ਤੋਂ ਬਾਅਦ ਉਹ ਉਸ ਦੇ ਨਾਲ ਭੱਜ ਗਈ।

Leave a Reply

Your email address will not be published. Required fields are marked *