ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ

ਪੁਲਿਸ ਮੋਨੀਟਰ : ਲੁਧਿਆਣਾ ਪੁਲਿਸ ਪਾਰਟੀ ਨਸ਼ਾ ਤਸਕਰਾਂ ਦੀ ਤਲਾਸ਼ ਵਿਚ ਢੋਲੇਵਾਲ ਨੇੜੇ ਅਚਾਰ ਫੈਕਟਰੀ ਵਿਖੇ ਮੌਜੂਦ ਸੀ ਤਾਂ ਏਕ ਮੁਖਵਰ ਨੇ ਇਤਲਾਹ ਦਿੱਤੀ ਕੇ ਦੋ ਵਿਅਕਤੀ ਜਿਸਦਾ ਨਾਮ ਮਨਿਦਰਜਿਤ ਸਿੰਘ ਜਿਲ੍ਹਾ ਅੰਮ੍ਰਿਤਸਰ ਅਤੇ ਗੁਰਪ੍ਰੀਤ ਸਿੰਘ ਦਸ਼ਮੇਸ਼ ਨਗਰ ਪਟਿਆਲਾ ਜੋਂ ਹੈਰੋਇਨ ਦੀ ਤਸਕਰੀ ਕਰਦੇ ਹਨ ਅਤੇ ਉਹ ਲੁਧਿਆਣਾ ਆਏ ਹੋਏ ਹਨ ਜਿਹਨਾਂ ਨੇ ਮੋਟਸਾਈਕਲ ਤੇ ਸਵਾਰ ਹੋਕੇ ਸਮਰਾਲਾ ਚੌਂਕ ਵਲੋਂ ਹੁੰਦੇ ਹੋਏ ਗਿਆਸਪੁਰਾ ਵੱਲ ਹੈਰੋਇਨ ਵੇਚਣ ਲਈ ਜਾਣਾ ਹੈ। ਮੁਖਵਰ ਵਲੋਂ ਮਿਲੀ ਇਤਲਾਹ ਤੇ ਏ.ਐਸ.ਆਈ ਸਤਨਾਮ ਸਿੰਘ ਨੇ ਉਕਤਾਨ ਵਿਅਕਤੀਆਂ ਖਿਲਾਫ 2/12/2023 ਨੂੰ ਮੁਕਦਮਾ ਨੰਬਰ 248 ਐਨ.ਡੀ.ਪੀ.ਸੀ ਐਕਟ ਥਾਣਾ ਡਵੀਜ਼ਨ ਨੰਬਰ 6 ਚ ਮਾਮਲਾ ਦਰਜ ਕਰ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਪੁਲਿਸ ਨੇ ਜਾਣਕਾਰੀ ਦੇਂਦੇ ਦਸਿਆ ਕਿ ਪੁਲਿਸ ਕਮਿਸ਼ਨਰ ਨੇ ਲੁਧਿਆਣਾ ਦੇ ਨਿਰਦੇਸ਼ਾਂ ਅਨੁਸਾਰ ਲੁਧਿਆਣਾ ਨੂੰ ਨਸ਼ਾ ਮੁਕਤ ਅਤੇ ਕ੍ਰਾਈਮ ਫਰੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਤਹਿਤ ਮੁੱਖ ਅਫਸਰ ਬਲਵਿੰਦਰ ਕੌਰ ਡਵੀਜ਼ਨ ਨੰਬਰ 6 ਪੁਲਿਸ ਟੀਮ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਕਤ ਮੁਕਦਮਾ ਦਰਜ਼ ਚ ਨਾਮਜਦ ਦੋਸ਼ੀਆਂ ਨੂੰ ਗੀਆਪੁਰਾ ਤੋਂ ਗ੍ਰਿਫ਼ਤਾਰ ਕਰਕੇ ਓਹਨਾ ਦੇ ਕਬਜ਼ੇ ਚੋਂ 20 ਗ੍ਰਾਮ ਹੈਰੋਇਨ ਅਤੇ ਮੋਟਸਾਈਕਲ ਬਰਾਮਦ ਕਰਨ ਚ ਸਫਲਤਾ ਹਾਸਲ ਕੀਤੀ।

Leave a Reply

Your email address will not be published. Required fields are marked *