ਐੱਸ.ਐੱਸ.ਪੀ. ਮਾਲੇਰਕੋਟਲਾ ਹਰਕਮਲਪ੍ਰੀਤ ਸਿੰਘ ਖੱਖ ਵੱਲੋਂ ਸਮੂਹ ਜੀ.ਓਜ਼ ਅਤੇ ਐੱਸ.ਐੱਚ.ਓਜ਼. ਨਾਲ ਕ੍ਰਾਈਮ ਮੀਟਿੰਗ ਕੀਤੀ ਗਈ ਜ਼ਿਲ੍ਹਾਂ ਵਿੱਚ ਲਾਅ ਐਂਡ ਆਰਡਰ ਬਣਾਈ ਰੱਖਣ, ਲੰਬਿਤ ਦਰਖਾਸਤਾਂ, ਤਫਤੀਸ਼ ਅਧੀਨ ਮੁੱਕਦਮਿਆਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ, ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਆਦਿ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਦੱਸ ਦਈਏ ਕਿ ਮਾਲੇਰਕੋਟਲਾ ਤੋਂ ਪਹਿਲਾ ਐਸ.ਐਸ.ਪੀ ਪਠਾਨਕੋਟ, ਕਪੂਰਥਲਾ, ਸ੍ਰੀ ਅੰਮ੍ਰਿਤਸਰ ਸਾਹਿਬ(ਦਿਹਾਤੀ), ਏ.ਆਈ.ਜੀ (ਕਾਊਂਟਰ ਇੰਟੈਲੀਜੈਂਸ) ਜਲੰਧਰ ਰੇਂਜ, ਏ.ਆਈ.ਜੀ ਫ਼ਿਰੋਜਪੁਰ, ਪੀ ਏ ਪੀ ਦੀ ਸੱਤਵੀਂ ਬਟਾਲੀਅਨ ਦੇ ਕਮਾਂਡੈਂਟ ਤੋਂ ਇਲਾਵਾ ਹੋਰ ਉੱਚ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਪੂਰੀ ਇਮਨਦਰੀ ਤੇ ਤਨਦੇਹੀ ਨਾਲ ਨਿਭਾ ਚੁੱਕੇ ਹਨ।


