ਲੁਧਿਆਣਾ ‘ਚ ਐਨਕਾਊਂਟਰ: ਦੋਰਾਹਾ ਨੇੜੇ ਪੁਲਿਸ ਮੁਕਾਬਲੇ ‘ਚ ਦੋ ਗੈਂਗਸਟਰ ਢੇਰ

ਲੁਧਿਆਣਾ- ਦੋਰਾਹਾ ਦੇ ਟਿੱਬਾ ਪੁਲ ਨੇੜੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲੇ ਦੌਰਾਨ ਦੋ ਗੈਂਗਸਟਰ ਢੇਰ ਕਰ ਦਿੱਤੇ ਗਏ ਹਨ। ਇਸ ਮੁਕਾਬਲੇ ਵਿੱਚ ਇਕ ਪੁਲਿਸ ਮੁਲਾਜ਼ਮ ਵੀ ਜਖਮੀ ਹੋ ਗਿਆ ਹੈ।

ਜਾਣਕਾਰੀ ਅਨੁਸਾਰ ਮਾਰੇ ਗਏ ਗੈਂਗਸਟਰਾਂ ਦੀ ਪਛਾਣ ਸੰਜੀਵ ਕੁਮਾਰ ਸੰਜੂ ਤੇ ਸੁਭਮ ਗੋਪੀ ਵਜੋਂ ਹੋਈ ਹੈ। ਦੱਸ ਦਈਏ ਕਿ ਇਹ ਜਿਵੇਂ ਹੀ ਪੁਲਿਸ ਇੰਨਾਂ ਗੈਂਗਸਟਰਾਂ ਦੀ ਲੋਕੇਸ਼ਨ ਦਾ ਟਰੇਸ ਕਰਦੇ ਹੋਏ ਇਨ੍ਹਾਂ ਦਾ ਪਿੱਛਾ ਕੀਤਾ ਤਾਂ ਦੋਵੇਂ ਗੈਂਗਸਟਰਾਂ ਨੇ ਪੁਲਿਸ ਉਤੇ ਫਾਇਰਿੰਗ ਕਰ ਦਿੱਤੀ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਨੇ ਪੁਲਿਸ ‘ਤੇ ਗੋਲੀਬਾਰੀ ਕੀਤੀ ਸੀ। ਜਵਾਬੀ ਗੋਲੀਬਾਰੀ ‘ਚ ਪੁਲਿਸ ਨੇ ਗੈਂਗਸਟਰ ਨੂੰ ਗੋਲੀ ਮਾਰ ਦਿੱਤੀ। ਇਸ ਕਾਰਵਾਈ ਵਿੱਚ ਇਕ ਪੁਲਿਸ ਮੁਲਾਜ਼ਮ ਵੀ ਜਖਮੀ ਹੋਇਆ ਹੈ।

ਦੱਸ ਦਈਏ ਕਿ 17 ਨਵੰਬਰ ਨੂੰ ਸੱਤ ਗੈਂਗਸਟਰਾਂ ਨੇ ਲੁਧਿਆਣਾ ਦੇ ਹੌਜ਼ਰੀ ਕਾਰੋਬਾਰੀ ਸੰਭਵ ਜੈਨ ਨੂੰ ਕਿਡਨੈਪ ਕਰ ਲਿਆ ਸੀ। ਜਦੋਂ ਇਨ੍ਹਾਂ ਦੇ ਪਿੱਛੇ ਪੁਲਿਸ ਲੱਗ ਗਈ ਸੀ ਤਾਂ ਗੈਂਗਸਟਰਾਂ ਨੇ ਵਪਾਰੀ ਦੇ ਪੈਰ ਵਿੱਚ ਗੋਲੀ ਮਾਰ ਕੇ ਉਸ ਨੂੰ ਛੱਡ ਕੇ ਦੌਰ ਗਏ ਸਨ। ਪੁਲਿਸ ਨੇ ਕਾਰਵਾਈ ਕਰਦਿਆਂ 7 ਵਿਚੋਂ 5 ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ 2 ਦਾ ਐਨਕਾਊਂਟਰ ਕਰ ਦਿੱਤਾ।

Leave a Reply

Your email address will not be published. Required fields are marked *