ਐਸ.ਐਸ.ਪੀ ਖੰਨਾ ਅਵਨੀਤ ਕੌਂਡਲ ਨੇ ਐਸ.ਪੀ.(ਐਚ) ਅਤੇ ਡੀ.ਐਸ.ਪੀ ਖੰਨਾ ਨੂੰ ਪ੍ਰਸ਼ੰਸਾ ਪੱਤਰ, ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲੇ ਸਬ-ਆਰਡੀਨੈਟਾਂ ਨੂੰ ਸੀ.ਸੀ.-1 ਸਰਟੀਫਿਕੇਟ ਅਤੇ ਨਕਦ ਇਨਾਮ ਵੰਡੇ। ਐਸਐਸਪੀ ਖੰਨਾ ਨੇ ਹਾਲ ਹੀ ਵਿੱਚ ਉੱਤਰੀ ਜ਼ੋਨ ਕਰਾਟੇ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਲੇਡੀ ਕਾਂਸਟੇਬਲ ਮੁਸਕਾਨ ਕਿੰਗਰ ਨੂੰ ਵੀ ਵਧਾਈ ਦਿੱਤੀ ਅਤੇ ਉਸਦੇ ਆਉਣ ਵਾਲੇ ਕਰੀਅਰ ਵਿੱਚ ਸਫਲਤਾ ਦੀ ਕਾਮਨਾ ਕੀਤੀ।


