ਖੇਮਕਰਨ ‘ਚ ਬੀਐਸਐਫ ਤੇ ਪੰਜਾਬ ਪੁਲਿਸ ਨੇ ਬਰਾਮਦ ਕੀਤਾ ਡ੍ਰੋਨ, ਜਾਂਚ ਜਾਰੀ

ਖੇਮਕਰਨ: ਸੈਕਟਰ ਖੇਮਕਰਨ ਦੇ ਪਿੰਡ ਮੀਆਂਵਾਲੀ ਇਲਾਕੇ ਵਿੱਚੋਂ ਬੀਐੱਸਐੱਫ ਦੇ ਜਵਾਨਾਂ ਨੇ ਪੰਜਾਬ ਪੁਲਿਸ ਸਮੇਤ ਚਲਾਏ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਟੁੱਟਾ ਹੋਇਆ ਡ੍ਰੋਨ ਅਤੇ ਦੋ ਬੈਟਰੀਆਂ ਬਰਾਮਦ ਕੀਤੀਆਂ ਹਨ। ਬੀਐੱਸਐੱਫ ਦੇ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਲੰਘੀ ਰਾਤ ਮੀਆਂਵਾਲੀ ਖੇਤਰ ’ਚ ਬੀਐੱਸਐੱਫ ਦੇ ਜਵਾਨਾਂ ਨੇ ਡ੍ਰੋਨ ਦੀ ਅਵਾਜ ਸੁਣੀ। ਜਿਸ ਨੂੰ ਰੋਕਣ ਲਈ ਜਵਾਨਾਂ ਨੇ ਤੁਰੰਤ ਪ੍ਰਤੀਕਿਰਿਆ ਵੀ ਦਿੱਤੀ। ਜਦੋ ਕਿ ਦਿਨ ਵੇਲੇ ਪੰਜਾਬ ਪੁਲਿਸ ਨਾਲ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਗਿਆ। ਜਿਸ ਦੌਰਾਨ ਕਰੀਬ 7:13 ਵਜੇ ਜਵਾਨਾਂ ਨੇ ਪਿੰਡ ਮੀਆਂਵਾਲੀ ਦੇ ਨਾਲ ਲੱਗਦੇ ਖੇਤਾਂ ਵਿੱਚੋਂ 2 ਬੈਟਰੀਆਂ ਸਮੇਤ ਟੁੱਟੀ ਹਾਲਤ ਵਿਚ ਇਕ ਡ੍ਰੋਨ ਬਰਾਮਦ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਡ੍ਰੋਨ ਕਵਾਡਕਾਪਟਰ ਮਾਡਲ – ਡੀਜੇ ਮੈਡਕਰਿਸ 300 ਆਰਟੀਕੇ ਚੀਨ ਦਾ ਬਣਿਆ ਹੋਇਆ ਹੈ।

Leave a Reply

Your email address will not be published. Required fields are marked *