ਪਾਇਲ: ਸਬ ਡਵੀਜਨਲ ਪਾਇਲ ਦੇ ਐੱਸ.ਡੀ.ਐਮ ਜਸਲੀਨ ਕੌਰ ਭੁੱਲਰ ਦੀ ਬਦਲੀ ਹੋ ਜਾਣ ਬਾਅਦ ਨਿਯੁਕਤ ਕੀਤੇ ਨਵੇਂ ਐੱਸ.ਡੀ.ਐਮ ਡਾ.ਪੂਨਮ ਪ੍ਰੀਤ ਕੌਰ ਨੇ ਅਹੁਦਾ ਸੰਭਾਲ ਲਿਆ ਹੈ । ਇਸ ਮੌਕੇ ਤਹਿਸੀਲ ਦੇ ਸਮੂਹ ਸਟਾਫ ਨੇ ਨਵੀਂ ਐੱਸ .ਡੀ.ਐਮ ਨੂੰ ਜੀ ਆਇਆ ਕਿਹਾ ਤੇ ਫੁੱਲਾਂ ਦੇ ਗੁਲਦਸਤੇ ਕਰਕੇ ਸਨਮਾਨਿਤ ਕੀਤਾ ਗਿਆ । ਐਸ.ਡੀ.ਐਮ ਪੂਨਮ ਪ੍ਰੀਤ ਕੌਰ ਨੇ ਇਸ ਤੋਂ ਪਹਿਲਾ ਲੁਧਿਆਣਾ ਵਿਖੇ ਆਰ .ਟੀ.ਏ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ । ਐੱਸ.ਡੀ.ਐਮ ਪੂਨਮ ਪ੍ਰੀਤ ਕੌਰ ਨੇ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪਹਿਲ ਐੱਸ.ਡੀ.ਐਮ ਦਫ਼ਤਰ ਵਿਖੇ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਬਿਨਾ ਕਿਸੇ ਖੱਜਲਖੁਆਰੀ ਦੇ ਕੰਮ ਕਰਵਾਉਣਾ ਹੋਵੇਗਾ । ਉਨ੍ਹਾਂ ਕਿਹਾ ਕਿ ਇਸ ਤੋਂ ਇਲ਼ਾਵਾ ਸੇਵਾ ਕੇਂਦਰ ਅਤੇ ਫਰਦ ਕੇਂਦਰ ਵਿਖੇ ਕਿਸੇ ਵੀ ਵਿਆਕਤੀ ਨੂੰ ਕੰਮ ਕਰਵਾਉਣ ਲਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਸਾਰੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਰਿਸ਼ਵਖੋਰੀ ਲਈ ਪੰਜਾਬ ਸਰਕਾਰ ਦੀ ਜੀਰੋ ਟਾਲਰੈਂਸ ਦੀ ਨੀਤੀ ਤੇ ਅਮਲ ਕੀਤਾ ਜਾਵੇਗਾ । ਚਾਰਜ ਸੰਭਾਲਣ ਉਪਰੰਤ ਉਨ੍ਹਾਂ ਵੱਲੋ ਪਾਇਲ਼ ਦੇ ਸੇਵਾ ਕੇਂਦਰ ਅਤੇ ਫ਼ਰਦ ਕੇਂਦਰ ਦੀ ਚੈਕਿੰਗ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਬਿਨਾ ਕਿਸੇ ਪਰੇਸ਼ਾਨੀ ਦੇ ਲੋਕਾਂ ਦਾ ਕੰਮਕਾਜ ਸਮੇਂ ਸਿਰ ਕਰਕੇ ਦੇਣ ਦੀਆਂ ਹਿਦਾਇਤਾਂ ਵੀ ਕੀਤੀਆਂ ।—-

